
12-28-2011
|
| |
Nav Sidhu debuts with Pure Punjabi ਫਿਲਮ 'ਪਿਓਰ ਪੰਜਾਬੀ' 'ਚ ਪਿਓ-ਪੁੱਤਰ ਨੇ ਗਾਇਆ ਅੱਜਕਲ ਪੰਜਾਬੀ ਫਿਲਮਾਂ ਦਾ ਦੌਰ ਸਿਖਰ 'ਤੇ ਹੈ। ਸੰਨ 2011 'ਚ ਲੱਗਭਗ 9-10 ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ ਹਨ। ਬਹੁਤ ਸਾਰੀਆਂ ਫਿਲਮਾਂ ਅੱਗੋਂ ਬਣ ਕੇ ਆ ਰਹੀਆਂ ਹਨ। ਪ੍ਰੋਡਿਊਸ ਬੱਤਰਾ ਸ਼ੋਅਬਿਜ਼ ਅਤੇ ਨਿਰਦੇਸ਼ਕ ਮੁਨੀਸ਼ ਸ਼ਰਮਾ ਦੀ ਫਿਲਮ 'ਪਿਓਰ ਪੰਜਾਬੀ' ਦੀ ਸ਼ੂਟਿੰਗ ਅੱਜਕਲ ਜ਼ੋਰਾਂ 'ਤੇ ਹੈ ਅਤੇ ਨਵੇਂ ਸਾਲ 'ਚ ਇਹ ਫਿਲਮ ਰਿਲੀਜ਼ ਹੋ ਜਾਵੇਗੀ। ਇਹ ਫਿਲਮ ਚਾਰ ਦੋਸਤਾਂ ਦੀ ਦੋਸਤੀ 'ਤੇ ਆਧਾਰਿਤ ਹੈ ਅਤੇ ਮੁੱਖ ਤੌਰ 'ਤੇ ਸੰਗੀਤ ਨੂੰ ਪਸੰਦ ਕਰਨ ਵਾਲੇ ਨੌਜਵਾਨਾਂ 'ਤੇ ਆਧਾਰਿਤ ਹੈ। ਪ੍ਰਸਿੱਧ ਗਾਇਕ ਨਿਰਮਲ ਸਿੱਧੂ ਆਪਣੇ ਪੁੱਤਰ ਨਵ ਸਿੱਧੂ ਨਾਲ ਇਸ ਫਿਲਮ 'ਚ ਗਾ ਰਿਹਾ ਹੈ। ਉਸ ਦੇ ਗੀਤ ਦੇ ਬੋਲ ਹਨ 'ਪਾਰਟੀ ਸਾਡੀ ਨਹੀਂ ਮੁੱਕੀ'। ਨਿਰਮਲ ਸਿੱਧੂ ਦੇ ਪੁੱਤਰ ਨਵ ਸਿੱਧੂ ਦੀ ਕੈਸੇਟ ਅਗਲੇ ਦਿਨਾਂ 'ਚ ਰਿਲੀਜ਼ ਹੋਣ ਵਾਲੀ ਹੈ ਪਰ ਲੱਗਦਾ ਇਹ ਹੈ ਕਿ ਨਵ ਸਿੱਧੂ ਆਪਣੀ ਗਾਇਕੀ ਦੀ ਸ਼ੁਰੂਆਤ ਇਸੇ ਫਿਲਮ ਰਾਹੀਂ ਕਰੇਗਾ। 'ਪਿਓਰ ਪੰਜਾਬੀ' ਫਿਲਮ 'ਚ ਕਰਨ ਕੁੰਦਰਾ, ਮਨਜੋਤ ਸਿੰਘ, ਨਵ ਬਾਜਵਾ, ਕੰਵਰ ਜ਼ੋਰਾਵਰ ਸਿੰਘ, ਸੰਗਰਾਮ ਸਿੰਘ, ਸੁਖਬੀਰ ਰਜ਼ੀਆ, ਦੀਪਕ ਰਾਜਾ, ਸਖਬੀਰ ਸਿੰਘ ਆਦਿ ਕਲਾਕਾਰ ਕੰਮ ਕਰ ਰਹੇ ਹਨ ਅਤੇ ਇਸ 'ਚ ਸ਼ਾਮਲ ਗੀਤਾਂ ਦਾ ਸੰਗੀਤ ਗੁਰਮੋਹ ਨੇ ਤਿਆਰ ਕੀਤਾ ਹੈ। |